Saturday, 14 October 2023

ਪਤੰਦਰ

 Editing... #ਪਤੰਦਰ ਸ਼ਬਦ ਫਾਰਸੀ ਮੂਲ ਦੇ 'ਪਿਦਰ-ਅੰਦਰ;ਪਦੰਦਰ' ਸ਼ਬਦ ਦਾ ਵਿਗੜਿਆ ਰੂਪ ਕਿਹਾ ਜਾ ਸਕਦਾ ਐ। 

ਲੁਗ਼ਤਨਾਮਿਹ-ਯ-ਦਹਿਖ਼ੁਦਾ;لغت‌نامه دهخد(one of the greatest compiled dictionaries in the world having 200+ volumes compiled by Ali Akbar Dehkhoda) 'ਚ ਇਹਦਾ ਇੰਦਰਾਜ ਇਉਂ ਐ:

1) پدراندر:literally; Step-fatherਪਿਦਰੰਦਰ 

2) بدندر:ਪਿਦੰਦਰ:

3) مادندر:stepmother

All the three have Pahlavi roots. ਪੰਜਾਬੀ 'ਚ ਇਹਦਾ ਸ਼ਾਬਦਿਕ ਅਰਥ ਘੱਟ ਈ ਇਸਤੇਮਾਲ ਹੁੰਦਾ ਐ ਤੇ ਆਮਤੌਰ ਤੇ ਲੋਕਾਂ ਨੂੰ ਇਹਦੇ ਬਾਰੇ 'ਜਾਦੇ ਪਤਾ ਵੀ ਨ੍ਹਈਂ। ਇਹ ਸ਼ਬਦ ਪੁਰਾਣੀ ਫ਼ਾਰਸੀ 'ਤੇ ਖ਼ਾਸ ਕਰਕੇ ਅਵੇਸਤਾ ਨਾਲ ਮੇਲ ਖਾਂਦਾ ਹੈ ਤਾਂ ਇਹ ਸੰਸਕ੍ਰਿਤ ਨਾਲ਼ ਵੀ ਮੇਲ ਖਾਂਦਾ ਹੈ ਜੋ ਤਰਜਮਾ ਇਉਂ ਹੋਉਗਾ: ਪਿਤ੍ਰ ਅੰਤਰ ਆਦਿਕ। *ਪੰਜਾਬੀ ਅਰਥ ਥੱਲੇ ਦੇਖੋ:


پدراندر. [پ ِ دَ اَ دَ ] (اِ مرکب ) پدندر. شوهرمادر. ناپدری . شوی مادر. (فرهنگ اسدی نسخه ٔ آقای نخجوانی ). راب ّ.


از پدر چون از پدندر دشمنی بیند ھمی

مادر از کینه بر او مانند مادندر شود

 لبیبی(از صحاح الفرس)

ਅਜ਼ ਪਿਦਰ ਚੁਨ੍ ਅਜ਼ ਪਦੰਦਰ ਦੁਸ਼ਮਨੀ ਬੀਨਦ ਹਮੀ। 

ਮਾਦਰ–ਜ਼ ਕੀਨੇ ਬਰੂ ਮਾਨੰਦੇ-ਮਾਦੰਦਰ ਸ਼ਵਦ।। 

#ਲਬੀਬੀ

ਭਾਵ: ਪਿਓ ਤੋਂ ਉਹਨੂੰ ਸੌਤੇਲੇ ਪਿਉ ਵੰਗੂੰ ਵਿਹਾਰ ਮਿਲ਼ਿਆ 'ਤੇ ਮਾਂ ਵੀ ਇਰਖਾ-ਗੁੱਸੇ 'ਚ ਸੌਤੇਲੀ/ਮਤਰੇਈ ਮਾਂ ਹੋਈ।


Jasvir Singh Pabla ਜੀ ਦਾ ਸਟੀਕ/ਕਮਿੰਟ:

--- ਭਾਰਤੀ ਭਾਸ਼ਾਵਾਂ ਦਾ ਤਾਂ ਇਹ ਸ਼ਬਦ ਹੀ ਨਹੀਂ ਹੈ। ਇਹ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਮੂਲ ਰੂਪ ਵਿੱਚ ਇਹ ਸ਼ਬਦ 'ਪਿਦਰਅੰਦਰ' ਹੈ ਜਿਸ ਦੇ ਅਰਥ ਹਨ- ਸੁਤੇਲਾ ਬਾਪ, ਮੱਲੋ-ਮੱਲੀ ਬਣਿਆ ਖ਼ਸਮ, ਧਗੜਾ; 

ਵਿਭਚਾਰੀ; 

ਵੱਡਾ, ਬਜ਼ੁਰਗ, ਬਾਬਾ (ਨਿੰਦਿਆਵਾਚਕ ਸ਼ਬਦ);

ਗੁਰੂ-ਘੰਟਾਲ, ਉਸਤਾਦ।

---ਇਸ ਪ੍ਰਕਾਰ ਇਹ ਪਿਦਰਅੰਦਰ ਸ਼ਬਦ ਦਾ ਸੰਖੇਪ ਅਤੇ ਫ਼ਾਰਸੀ ਤੋਂ ਆਇਆ ਇੱਕ ਤਦਭਵ ਸ਼ਬਦ ਹੈ।

---ਇਸ ਵਿੱਚ ਪਿਦਰ ਦਾ ਭਾਵ ਹੈ- ਪਿਤਾ ਅਤੇ 

ਅੰਦਰ ਦਾ ਭਾਵ ਹੈ- ਅੰਦਰ ਖਾਤੇ/ ਅੰਦਰ ਖ਼ਾਨੇ

    ਭਾਵ ਜੋ ਅੰਦਰਖਾਤੇ ਅਰਥਾਤ ਵਲ਼-ਛਲ਼/ਧੋਖੇ/ਧੱਕੇ ਨਾਲ਼ ਕਿਸੇ ਔਰਤ ਦਾ ਪਤੀ/ਉਸ ਦੇ ਪਹਿਲੇ ਬੱਚਿਆਂ ਦਾ ਸੁਤੇਲਾ ਬਾਪ ਬਣਿਆ ਹੋਵੇ। 

---ਅਸਲ ਗੱਲ ਤੱਕ ਤਾਂ ਤੁਸੀਂ ਪਹੁੰਚੇ ਹੀ ਨਹੀਂ। ਇਹ ਲੋਕਾਂ/ਸ੍ਰੋਤਿਆਂ/ਦਰਸ਼ਕਾਂ ਦੀਆਂ ਭਾਵਨਾਵਾਂ ਨਾਲ਼ ਖਿਲਵਾੜ ਹੈ।

---ਇਹ ਧਾਤੂ ਜਾਂ ਮੂਲ ਸ਼ਬਦ ਕਿਵੇਂ ਹੋਇਆ ? ਇਹ ਤਾਂ ਦੋ ਸ਼ਬਦਾਂ: ਪਿਦਰ ਅਤੇ ਅੰਦਰ ਦੇ ਮੇਲ਼ ਨਾਲ਼ ਬਣਿਆ ਇੱਕ ਸਮਾਸੀ ਸ਼ਬਦ ਹੈ। ਅੰਦਰ ਵੀ ਫ਼ਾਰਸੀ ਦੇ ਕਿਸੇ ਹੋਰ ਸ਼ਬਦ ਦਾ ਸੰਖੇਪ ਜਾਂ ਵਿਗੜਿਆ ਹੋਇਆ ਰੂਪ ਹੈ।

--ਬਹੁਤ ਹੀ ਗ਼ਲਤ ਜਾਣਕਾਰੀ ਦਿੱਤੀ ਜਾ ਰਹੀ ਹੈ। ਕਿਰਪਾ ਕਰਕੇ ਇਸ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸੰਬੰਧਿਤ ਵਿਸ਼ੇ ਦੁਆਲ਼ੇ ਹੀ ਰਿਹਾ ਜਾਵੇ।

-- ਬੜੇ ਅਫ਼ਸੋਸ ਨਾਲ਼ ਲਿਖਣਾ ਪੈ ਰਿਹਾ ਹੈ ਕਿ 'ਪਤੰਦਰ' ਸ਼ਬਦ ਬਾਰੇ ਤੁਸੀਂ ਇੱਕ ਪ੍ਰਤਿਸ਼ਤ ਵੀ ਸਹੀ ਜਾਣਕਾਰੀ ਨਹੀਂ ਦੇ ਸਕੇ।

--ਕੀ ਇਹ ਚੈਨਲ ਕੇਵਲ ਹਾਸੇ-ਠੱਠੇ ਲਈ ਹੀ ਹੈ?

---ਪਤੰਦਰ ਸ਼ਬਦ ਫ਼ਾਰਸੀ ਭਾਸ਼ਾ ਦੇ ਪਿਦਰੰਦਰ (ਪਿਦਰ+ਅੰਦਰ) ਦਾ ਤਦਭਵ ਅਤੇ ਸੰਖੇਪ ਰੂਪ ਹੈ।"

No comments:

Post a Comment

A personal brief note on the Persian poetry of Agha Jawad and Dr. Balram Shukla

1) Salam Hazrate-khorshid by Mr. Emad Rabbani (Agha Jawad) My Ostad. Agha Jawad always helps me recite and correct my Persian poems.     Ag...