Saturday, 14 October 2023

Dil te pâtthar chā' te râkhyā

 ਦਿਲ ਤੇ ਸੱਥਰ ਚਾ' ਤੇ ਰੱਖਿਆ, 

ਬਾਕੀ ਵਾਹਣ ਮੈਂ ਵਾਹ ਤੇ ਰੱਖਿਆ। 

دل تے  ستھر چاء تے رکھیا

باقی واہنڑ میں واہ تے رکھیا


ਤੱਕਲ਼ੇ ਵਾਂਗੂੰ ਸਿੱਧੇ ਵੱਜਸਣ, 

ਵਲ਼-ਵਿੰਗ, ਗਲੋਟਾ ਲਾਹ ਤੇ ਰੱਖਿਆ।

 تکلے وانگوں سدھے وجسنڑ

ول ونگ گلوٹا لاہ تے رکھیا


ਸਖ਼ਤ ਕਰੋਪ, 'ਤੇ ਭੱਖੜੇ, ਸੂਲ਼ਾਂ,

ਪੈਰ ਪਰੇੜੇ  ਰਾਹ ਤੇ ਰੱਖਿਆ। 

سخت کروپ تے بھکھڑے سولاں

پیر پریڑے راہ تے رکھیا


 ਸੱਭ  ਨੂੰ ਨੇਂਹ ਨਾਲ਼ ਠਗਦਾ ਜਿਹੜਾ, 

ਠੱਗ ਦਾ ਵਿਰਦ ਮੈਂ ਸਾਹ ਤੇ ਰੱਖਿਆ।

سبھ نوں نیہ نال ٹھگدا جہڑا

ٹگ دا ورد میں ساہ تے رکھیا

#vadhu #ਵਾਧੂ

No comments:

Post a Comment

A personal brief note on the Persian poetry of Agha Jawad and Dr. Balram Shukla

1) Salam Hazrate-khorshid by Mr. Emad Rabbani (Agha Jawad) My Ostad. Agha Jawad always helps me recite and correct my Persian poems.     Ag...